ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਇੱਕ ਬੁਲਾਰੇ ਮੁਤਾਬਕ 21 ਫਰਵਰੀ ਨੂੰ ਜਦੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਸਰਹੱਦਾਂ ਦੁਬਾਰਾ ਪੂਰੀ ਤਰ੍ਹਾਂ ਖੋਲੀਆਂ ਸਨ ਤਾਂ ਆਸਟ੍ਰੇਲੀਆ ਵਿੱਚ 87,807 ਵਿਜ਼ਟਰ ਵੀਜ਼ਾ ਧਾਰਕ ਸਨ।
ਵਿਭਾਗ ਨੇ ਪੁਸ਼ਟੀ ਕੀਤੀ ਕਿ 21 ਫਰਵਰੀ ਤੋਂ 13 ਅਪ੍ਰੈਲ ਤੱਕ 69,000 ਤੋਂ ਵੀ ਵੱਧ ਅਰਜ਼ੀਆਂ ਨਾਲ ਭਾਰਤ ਟੂਰਿਸਟ ਵੀਜ਼ਾ ਅਰਜ਼ੀਆਂ ਵਿੱਚ ਮੋਹਰੀ ਦੇਸ਼ ਰਿਹਾ।
ਬੁਲਾਰੇ ਨੇ ਦੱਸਿਆ ਕਿ 21 ਫਰਵਰੀ ਤੋਂ 13 ਅਪ੍ਰੈਲ 2022 ਦੇ ਸਮੇਂ ਦਰਮਿਆਨ 1,96,662 ਟੂਰਿਸਟ ਵੀਜ਼ਾ ਧਾਰਕ ਆਸਟ੍ਰੇਲੀਆ ਪਹੁੰਚੇ ਜਿੰਨ੍ਹਾਂ ਵਿੱਚੋਂ 69,242 ਨਾਲ ਯੂਕੇ ਅਤੇ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਭਾਰਤ ਚੋਟੀ ਦਾ ਸਰੋਤ ਦੇਸ਼ ਰਿਹਾ।
ਬੁਲਾਰੇ ਮੁਤਾਬਕ ਵੀਜ਼ਾ ਅਰਜ਼ੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਵਿਭਾਗ ਦੀ ਵੈਬਸਾਈਟ ਮੁਤਾਬਕ ਆਸਟ੍ਰੇਲੀਆ ਤੋਂ ਬਾਹਰ ਦਰਜ ਸਬਕਲਾਸ 600 ਵੀਜ਼ਾ ਅਰਜ਼ੀਆਂ ਲਈ ਮੌਜੂਦਾ ਗਣਨਾ 75 ਫੀਸਦੀ ਅਰਜ਼ੀਆਂ ਲਈ 26 ਦਿਨ ਅਤੇ 90 ਫੀਸਦ ਅਰਜ਼ੀਆਂ ਲਈ 37 ਦਿਨ ਹੈ।
ਮੈਲਬੌਰਨ ਦੀ ਰਹਿਣ ਵਾਲੀ ਮਾਈਗ੍ਰੇਸ਼ਨ ਮਾਹਿਰ ਪ੍ਰੀਤੀ ਕੌਰ ਅਤੇ ਗੋਲਡ ਕੋਸਟ ਮਾਈਗ੍ਰੇਸ਼ਨ ਏਜੰਟ ਸੀਮਾ ਚੌਹਾਨ ਨੇ ਪੂਰੇ ਦਸਤਾਵੇਜ਼ਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਤੁਹਾਡੇ ਦਸਤਾਵੇਜ਼ ਸਹੀ ਅਤੇ ਪੂਰੇ ਹੋਣ ‘ਤੇ ਵੀਜ਼ਾ ਉਨੀਂ ਹੀ ਜਲਦੀ ਆਵੇਗਾ।
ਮੈਲਬੌਰਨ ਨਿਵਾਸੀ ਸੁਨੀਤੀ ਮਿਸ਼ਰਾ ਨੂੰ ਪਹਿਲਾਂ ਸਰਹੱਦੀ ਪਾਬੰਦੀਆਂ ਅਤੇ ਫਿਰ ਆਪਣੇ ਰਿਸ਼ਤੇਦਾਰਾਂ ਦੇ ਵੀਜ਼ਾ ਮਿਲਣ ‘ਚ ਦੇਰੀ ਕਾਰਨ ਆਪਣੇ ਬੇਟੇ ਦਾ ਵਿਆਹ ਤੋ ਸਾਲਾਂ ਤੱਕ ਮੁਲਤਵੀ ਕਰਨਾ ਪਿਆ।
ਹੁਣ ਵੀ ਉਨ੍ਹਾਂ ਦੇ ਪਰਿਵਾਰਕ ਸਮਾਗਮ ਵਿੱਚ ਤਿੰਨ ਰਿਸ਼ਤੇਦਾਰ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਸਮੇਂ ਸਿਰ ਵੀਜ਼ਾ ਪ੍ਰਵਾਨਗੀ ਪ੍ਰਾਪਤ ਕਰਨ ਵਿੱਚ ਅਸਫਲ ਰਹੇ।
Read the full story in English