ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਚਾਰ ਵਿੱਚੋਂ ਇੱਕ ਤੋਂ ਵੀ ਘੱਟ ਮਰੀਜ਼ਾਂ ਨੂੰ ਜੀਪੀ ਕਲੀਨਿਕਾਂ ਵਿੱਚ ਬਲਕ ਬਿੱਲ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ਭਰ ਵਿੱਚ 6,800 ਤੋਂ ਵੱਧ ਕਲੀਨਿਕਾਂ ਨਾਲ ਸੰਪਰਕ ਕਰਨ ਤੋਂ ਬਾਅਦ, 'ਕਲੀਨਬਿਲ' ਨਾਮ ਦੀ ਔਨਲਾਈਨ ਹੈਲਥਕੇਅਰ ਡਾਇਰੈਕਟਰੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ, ਕੇਵਲ 24.2 ਪ੍ਰਤੀਸ਼ਤ ਨਵੇਂ ਮਰੀਜ਼ਾਂ ਨੂੰ ਹੀ ਬਲਕ ਬਿਲਿੰਗ ਪ੍ਰਦਾਨ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ਭਰ ਵਿੱਚ ਨਵੰਬਰ 2023 ਤੱਕ ਬਲਕ ਬਿਲਿੰਗ ਦੀ ਸਹੂਲਤ ਪ੍ਰਦਾਨ ਕਰ ਰਹੇ ਕੁੱਲ 514 ਕਲੀਨਿਕ ਪਹਿਲਾਂ ਹੀ ਬੰਦ ਹੋ ਚੁੱਕੇ ਹਨ।
ਬਾਕੀ ਰਾਜਾਂ ਦੇ ਮੁਕਾਬਲੇ ਪੱਛਮੀ ਆਸਟ੍ਰੇਲੀਆ ਵਿੱਚ ਪਿਛਲੇ ਸਾਲ ਵਿੱਚ ਬਲਕ ਬਿਲਿੰਗ ਦੀ ਦਰ 'ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।
ਐਸ ਬੀ ਐਸ ਨੂੰ ਦਿੱਤੇ ਇੱਕ ਬਿਆਨ ਵਿੱਚ ਵਿਰੋਧੀ ਧਿਰ ਦੇ ਸਿਹਤ ਬੁਲਾਰੇ, ਐਨੀ ਰਸਟਨ ਨੇ ਕਿਹਾ ਕਿ ਜੇ ਸਰਕਾਰ ਇਸ ਮਸਲੇ ਬਾਰੇ ਕੁੱਝ ਨਹੀਂ ਕਰਦੀ ਤਾਂ ਇੱਕ ਵਾਰੀ ਜੀਪੀ ਦੀ ਸਲਾਹ ਲੈਣ ਦੀ ਕੀਮਤ 100 ਡਾਲਰ ਤੱਕ ਪਹੁੰਚ ਸਕਦੀ ਹੈ।