ਸਾਲ 2014 ਵਿੱਚ ਇਸ 60 ਸਾਲਾ ਵਿਅਕਤੀ ਨੂੰ ਹੈਪਾਟਾਇਟਟਸ ਸੀ ਦੀ ਬਿਮਾਰੀ ਹੋ ਗਈ ਸੀ, ਜੋ ਕਿ ਖੂਨ ਦੇ ਪਰਵਾਹ ਦੁਆਰਾ ਜਿਗਰ ਨੂੰ ਖਰਾਬ ਕਰ ਦਿੰਦੀ ਹੈ। ਅਗਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਵੀ ਹੋ ਸਕਦੀ ਹੈ।
ਉਸ ਸਮੇਂ ਹੈਪ-ਸੀ ਦਾ ਜਿਹੜਾ ਇਲਾਜ ਆਸਟ੍ਰੇਲੀਆ ਵਿੱਚ ਉਪਲਬਧ ਸੀ ਉਹ ਤਾਂ ਇਸ ਬਿਮਾਰੀ ਨਾਲੋਂ ਵੀ ਕਿਤੇ ਮਾੜਾ ਸੀ, ਉਸ ਦੇ ਕਈ ਸਾਈਡ ਇਫੈਕਟਸ ਸਨ ਜਿਨਾਂ ਦੁਆਰਾ ਸਟਰੋਕ, ਪੂਰੀ ਤਰਾਂ ਲੀਵਰ ਖਰਾਬ ਹੋਣਾ ਅਤੇ ਹੋਰ ਸ਼ਰੀਰਕ ਰੋਗ ਪੈਦਾ ਹੋਣ ਦਾ ਪੂਰਾ ਖਤਰਾ ਸੀ।
‘ਮੈਂ ਫੈਸਲਾ ਕੀਤਾ ਕਿ ਮੈਂ ਇਹ ਵਾਲਾ ਇਲਾਜ ਨਹੀਂ ਕਰਵਾਵਾਂਗਾ’।
‘ਇਸ ਤੋਂ ਬਾਅਦ ਮੈਨੂੰ ਪਤਾ ਚਲਿਆ ਇੱਕ ਹੋਰ ਇਲਾਜ ਦਾ ਜਿਸ ਵਿੱਚ ਸਾਈਡ-ਇਫੈਕਟਸ ਕਾਫੀ ਘੱਟ ਸਨ, ਪ੍ਰੰਤੂ ਇਸ ਦੁਆਰਾ ਪੂਰੇ ਇਲਾਜ ਦਾ ਖਰਚ ਤਕਰੀਬਨ ਇੱਕ ਲੱਖ ਡਾਲਰਾਂ ਦਾ ਸੀ’।
ਇੱਕ ਵੱਡੀ ਕੰਪਨੀ ਜਿਲੀਅਡ ਵਲੋਂ ਬਣਾਈ ਜਾਂਦੀ ਇਸ ਦਵਾਈ ਦੀ ਕੀਮਤ ਤਾਰਨੀ ਜੈਫਰੀ ਲਈ ਸੰਭਵ ਨਹੀਂ ਸੀ। ਪਰ ਹਾਲਾਤ ਬਹੁਤ ਬਦਤਰ ਹੁੰਦੇ ਜਾ ਰਹੇ ਸਨ।
‘ਇਸੀ ਸਮੇਂ ਮੈਨੂੰ ਪਤਾ ਚਲਿਆ ਕਿ ਇਸ ਦਵਾਈ ਦਾ ਇੱਕ ਹੋਰ ਬਦਲ ਭਾਰਤ ਵਿੱਚ ਉਪਲਬਧ ਹੈ ਜਿਸ ਦੀ 12 ਹਫਤਿਆਂ ਦੀ ਕੁੱਲ ਕੀਮਤ ਸਿਰਫ 1 ਹਜਾਰ ਡਾਲਰ ਦੇ ਕਰੀਬ ਸੀ’।
‘ਮੈਂ ਦੂਜੀ ਵਾਰ ਸੋਚੇ ਬਿਨਾਂ ਦੋਸਤਾਂ ਤੋਂ ਮਾਲੀ ਮਦਦ ਲੈਂਦੇ ਹੋਏ ਅਤੇ ਆਪਣੇ ਕਰੈਡਿਟ ਕਾਰਡਾਂ ਉੱਤੇ ਕਰਜ਼ਾ ਚੁੱਕ ਕੇ ਭਾਰਤ ਜਾ ਪਹੁੰਚਿਆ’।
‘ਇਸ ਦਵਾਈ ਦੁਆਰਾ ਇਲਾਜ ਨਾਲ ਮੈਂ ਇੱਕ ਹਫਤੇ ਵਿੱਚ ਹੀ ਕਾਫੀ ਤੰਦਰੁਸਤ ਮਹਿਸੂਸ ਕਰਨ ਲਗ ਪਿਆ। ਇਸ ਦਾ ਅਸਰ ਇਕਦਮ ਸਿੱਧਾ ਅਤੇ ਅਸਰਦਾਰ ਸਾਬਤ ਹੋਇਆ’।
‘ਜਿਹੜੇ ਲੋਕਾਂ ਕੋਲ ਲੋੜੀਂਦੇ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਵੀ ਇਲਾਜ ਮਿਲਣਾ ਚਾਹੀਦਾ ਹੈ’, ਮੰਨਣਾ ਹੈ ਜੈਫਰੀ ਦਾ।
ਬਸ ਇੱਥੋਂ ਹੀ ਜੈਫਰੀ ਨੇ ਉਹਨਾਂ ਲੋਗਾਂ ਦੀ ਮਦਦ ਕਰਨ ਦੀ ਠਾਣ ਲਈ ਜਿਹਨਾਂ ਕੋਲ ਇਲਾਜ ਵਾਸਤੇ ਢੁੱਕਵੇਂ ਪੈਸੇ ਨਹੀਂ ਹੁੰਦੇ। ਅਤੇ ਆਪਣੇ ਤਸਮਾਨੀਆ ਵਿਚਲੇ ਛੋਟੇ ਜਿਹੇ ਘਰ ਵਿੱਚ ਹੀ ਸ਼ੁਰੂਆਤ ਕਰ ਦਿੱਤੀ ‘ਹੈਪਾਟਾਇਟਿਟਸ ਸੀ ਬਾਇਰਸ ਕਲੱਬ’ ਦੀ।
ਇਸ ਕਲੱਬ ਨੂੰ ਜਿਆਦਾਤਰ ਫੇਸਬੁੱਕ ਦੇ ਜਰੀਏ ਹੀ ਚਲਾਇਆ ਜਾਂਦਾ ਹੈ ਅਤੇ ਜੈਫਰੀ ਮਰੀਜਾਂ ਅਤੇ ਭਾਰਤੀ ਦਵਾਈਆਂ ਬਨਾਉਣ ਵਾਲਿਆਂ ਲਈ ਵਿਚੋਲੇ ਦਾ ਕੰਮ ਕਰਦਾ ਹੈ। ਇਸ ਦੇ ਨਾਲ ਉਹ ਆਪਣੇ ਘਰ ਵਿੱਚ ਵੀ ਛੋਟਾ ਜਿਹਾ ਸਟਾਕ ਉਹਨਾਂ ਮਰੀਜਾਂ ਲਈ ਰਖਦਾ ਹੈ ਜਿਨਾਂ ਨੂੰ ਇਹਨਾਂ ਦਵਾਈਆਂ ਦੀ ਹੰਗਾਮੀ ਜਰੂਰਤ ਹੁੰਦੀ ਹੈ।
‘ਮੈਂ ਇਸ ਭਿਆਨਕ ਤੇ ਜਾਨ ਲੇਵਾ ਬਿਮਾਰੀ ਨਾਲ ਨਿਜੀ ਤੌਰ ਤੇ ਦੋ ਚਾਰ ਹੋਇਆ ਹਾਂ। ਇਸ ਲਈ ਮੇਰੀ ਰਾਇ ਮੁਤਾਬਕ ਦਵਾਈਆਂ ਲਾਭ ਕਮਾਉਣ ਲਈ ਨਹੀਂ ਹੋਣੀਆਂ ਚਾਹੀਦੀਆਂ ਬਲਿਕ ਇਹ ਤਾਂ ਲੋਗਾਂ ਨੂੰ ਜਿੰਦਗੀ ਦੇਣ ਵਾਸਤੇ ਬਣਾਈਆਂ ਜਾਣੀਆਂ ਚਾਹੀਦੀਆਂ ਹਨ’।
ਇਸ ਸਮੇਂ ਜੈਫਰੀ ਨੂੰ ਰੋਜਾਨਾਂ ਸੈਂਕੜੇ ਹੀ ਈਮੇਲਾਂ ਲੋੜਵੰਦਾਂ ਵਲੋਂ ਭੇਜੀਆਂ ਜਾਂਦੀਆਂ ਹਨ ਅਤੇ ਨਾਲ ਹੀ ਇਸ ਨੂੰ ਜਿਲੀਅਡ ਕੰਪਨੀ ਨੇ ਨੋਟਿਸ ਵੀ ਜਾਰੀ ਕਰ ਦਿਤਾ ਹੈ।
ਜੈਫਰੀ ਮੰਨਦਾ ਹੈ ਕਿ ਕਈ ਥਾਵਾਂ ਤੇ ਇਹ ਮਸਲਾ ਸਾਫ ਨਹੀਂ ਹੈ –ਕਈ ਦੇਸ਼ਾਂ ਜਿਵੇਂ ਕੈਨੇਡਾ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਹੋਰਨਾਂ ਦੇਸ਼ਾਂ ਵਿੱਚ ਅਜਿਹਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
‘ਅਤੇ ਇਸੀ ਕਾਰਨ ਮੈਂ ਯੂ ਐਸ ਜਾਣ ਤੋਂ ਗੁਰੇਜ਼ ਕਰਦਾ ਹਾਂ ਕਿਤੇ ਮੈਨੂੰ ਜੇਲ ਵਿੱਚ ਹੀ ਨਾ ਡੱਕ ਦੇਣ’।
ਜੈਫਰੀ ਅਨੁਸਾਰ ਮਰੀਜਾਂ ਦੀ ਸਸਤੇ ਭਾਅ ਵਿੱਚ ਮਦਦ ਕਰਨੀ ਹੁਣ ਉਸ ਵਾਸਤੇ ਇੱਕ ਨੈਤਿਕ ਜਿੰਮੇਵਾਰੀ ਬਣ ਚੁੱਕੀ ਹੈ।
ਉਸ ਨੂੰ ਮਿਲਣ ਵਾਲੀਆਂ ਅੱਧੀਆਂ ਈਮੇਲਾਂ ਸਿਰਫ ਅਮਰੀਕਾ ਤੋਂ ਹੀ ਪ੍ਰਾਪਤ ਹੁੰਦੀਆਂ ਹਨ, ਜਿੱਥੇ ਇਸ ਬਿਾਮਾਰੀ ਨਾਲ ਮਰਣ ਵਾਲਿਆਂ ਦੀ ਸੰਖਿਆ ਬਾਕੀ ਦੀਆਂ ਲਾਗ ਵਾਲੀਆਂ ਬਿਮਾਰੀਆਂ ਨਾਲੋਂ ਸਭ ਤੋਂ ਜਿਆਦਾ ਹੈ। ਜਿਹੜੇ ਲੋਗ ਗਰੀਬ ਹਨ ਜਾਂ ਜਿਨਾਂ ਕੋਲ ਇੰਸ਼ੋਰੈਂਸ ਨਹੀਂ ਹੈ ਉਹ ਇਸ ਦੇ ਮਹਿੰਗੇ ਇਲਾਜ ਕਾਰਨ ਬੁਰੀ ਹਾਲਤ ਵਿੱਚ ਹਨ।
ਜੈਫਰੀ ਨੂੰ ਦੁਨਿਆ ਉੱਤੇ ਰੱਬ ਵਾਂਗ ਮੰਨਦਾ ਹੈ ਫਲੋਰਿਡਾ ਦਾ ਐਲਮਰ ਮੈਸੀ ਜੋ ਕਿ 34 ਸਾਲਾਂ ਦੀ ਉਮਰਾ ਤੋਂ ਪਹਿਲਾਂ ਹੀ ਹੈਪ-ਸੀ ਨਾਲ ਪੀੜਤ ਹੋ ਗਿਆ ਸੀ। ਆਪਣੇ ਘਰ ਵਿੱਚ ਛੋਟੇ ਤੋਂ ਛੋਟੇ ਜਖਮਾਂ ਕਾਰਨ ਹੀ ਇਸ ਦਾ ਖੂਨ ਲਗਾਤਾਰ ਚਲਦਾ ਰਹਿੰਦਾ ਸੀ।
ਪਰ ਹੁਣ ਜੈਫਰੀ ਦੁਆਰਾ ਕੀਤੀ ਮਦਦ ਅਤੇ 12 ਹਫਤਿਆਂ ਦੇ ਕੋਰਸ ਨਾਲ ਇਹ ਹੁਣ ਤੰਦਰੁਸਤੀ ਦੀ ਰਾਹ ਤੇ ਪੈ ਚੁੱਕਾ ਹੈ।
ਜੇ ਮੈਨੂੰ ਇਹ ਇਲਾਜ ਸਮੇਂ ਤੇ ਨਾ ਮਿਲਦਾ ਤਾਂ ਮੈਂ ਹੁਣ ਤੱਕ ਮਰਨ ਕਿਨਾਰੇ ਹੋਣਾ ਸੀ।
ਐਸ ਬੀ ਐਸ ਡੇਟਲਾਈਨ ਨੇ ਜਿਲੀਆਡ ਕੰਪਨੀ ਨਾਲ ਰਾਬਤਾ ਕੀਤਾ ਹੈ ਪਰ ਕੋਈ ਜਵਾਬ ਅਜੇ ਨਹੀਂ ਮਿਲਿਆ ਹੈ।