ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਦੌਰਾਨ ਸੰਗਤ ਦੇ ਸਹਿਯੋਗ ਨਾਲ਼ ਇਕੱਠੇ ਕੀਤੇ 6000 ਹਜ਼ਾਰ ਡਾਲਰ ਸਥਾਨਕ ਹਸਪਤਾਲ ਨੂੰ ਦਾਨ ਕਰ ਦਿੱਤੇ ਗਏ ਹਨ।
ਗ੍ਰਿਫ਼ਿਥ ਬੇਸ ਹੌਸਪੀਟਲ ਵੱਲੋਂ ਆਪਣੇ ਸੋਸ਼ਲ ਮੀਡਿਆ ਪੇਜ਼ ਜ਼ਰੀਏ ਦੱਸਿਆ ਗਿਆ ਹੈ ਕਿ ਇਹ ਸਹਾਇਤਾ-ਰਾਸ਼ੀ ਹਸਪਤਾਲ ਦੇ ਸਰਜੀਕਲ ਯੂਨਿਟ ਵਿੱਚ ਲੋੜ੍ਹੀਂਦਾ ਸਮਾਨ ਖਰੀਦਣ ਲਈ ਵਰਤੀ ਜਾਵੇਗੀ।
ਜੂਨ ਮਹੀਨੇ ਹੋਣ ਵਾਲੇ ਸ਼ਹੀਦੀ ਟੂਰਨਾਮੈਂਟ ਨੂੰ ਆਸਟ੍ਰੇਲੀਅਨ ਸਿੱਖ ਭਾਈਚਾਰੇ ਦੇ ਸਾਲਾਨਾ ਕੈਲੰਡਰ ਵਿੱਚ ਵਿਸ਼ੇਸ਼ ਜਗਾਹ ਮਿਲੀ ਹੋਈ ਹੈ।
ਇਸ ਦੌਰਾਨ 15,000 ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਇਕੱਠ ਨਾ ਸਿਰਫ ਗ੍ਰਿਫ਼ਿਥ ਦੀ ਪ੍ਰਾਹੁਣਚਾਰੀ ਦਾ ਅਨੰਦ ਮਾਣਦਾ ਹੈ ਬਲਕਿ ਹੁੰਦੇ ਖੇਡ ਅਤੇ ਜੋੜ੍ਹ ਮੇਲੇ ਦਾ ਵੀ ਹਿੱਸਾ ਬਣਦਾ ਹੈ।
ਗੁਰਦਵਾਰਾ ਸਿੰਘ ਸਭਾ ਸੋਸਾਈਟੀ ਗ੍ਰਿਫ਼ਿਥ ਵੱਲੋਂ ਜਸਵਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਗ੍ਰਿਫ਼ਿਥ ਬੇਸ ਹੌਸਪੀਟਲ ਸਥਾਨਕ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ ਜਿਸਦੇ ਚਲਦਿਆਂ ਭਾਈਚਾਰੇ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਵਿੱਤੀ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਪਿੱਛਲੇ 20 ਸਾਲਾਂ ਦੌਰਾਨ ਸਿੱਖ ਸੰਗਤ ਵੱਲੋਂ ਲੱਗਭੱਗ 75,000 ਡਾਲਰ ਦੀ ਸਹਾਇਤਾ ਰਾਸ਼ੀ ਹਸਪਤਾਲ ਨੂੰ ਦਿੱਤੀ ਗਈ ਹੈ।
ਸੋਸ਼ਲ ਮੀਡਿਆ ਉੱਤੇ ਇਸ ਫੰਡਰੇਜ਼ਰ ਦੀ ਪ੍ਰਸ਼ੰਸਾ ਹੋ ਰਹੀ ਹੈ - ਗ੍ਰਿਫ਼ਿਥ ਦੀ ਵਸਨੀਕ ਕ੍ਰਿਸਟੀਨ ਮੋਲੋਨੀ ਨੇ ਲਿਖਿਆ 'ਗ੍ਰਿਫ਼ਿਥ ਵਸਦੇ ਸਿੱਖ ਭਾਈਚਾਰੇ ਦਾ ਧੰਨਵਾਦ, ਦਾਨ ਅਤੇ ਨੇਕ ਨੀਤੀ ਦਾ ਇਹ ਰੁਝਾਨ ਜੋ ਤੁਸੀਂ ਸਿੱਖ ਖੇਡਾਂ ਜ਼ਰੀਏ ਸ਼ੁਰੂ ਕੀਤਾ ਹੈ ਬਹੁਤ ਸ਼ਾਨਦਾਰ ਅਤੇ ਸਲਾਹੁਣਯੋਗ ਹੈ।'
The MLHD post shared on Facebook attracted a number of comments from the Griffith's local community. Source: Supplied
Griffith’s Sikh community has donated $6,000 to the Griffith Base Hospital for the purchase of 6 special orthopaedic chairs for patients in the Hospital’s Surgical Unit.
The funds were raised during the annual Sikh Games which are held every June long weekend in Griffith. The Games are the premier sporting and cultural event for the Australian Sikh community.
"'Our community is very happy to contribute. Over the past 20 years, we estimate, we've raised more than $75,000 for equipment in the Griffith Base Hospital," said Jaswinder Singh Mavi from the Gurdwara Singh Sabha Society Griffith.
"When the Games are on, it is a great way for our community to give back to Griffith."
The official cheque handover was attended by the Hospital Business Manager Ian Wolfe, Director of Nursing Meredith Whittaker, Manjit Singh Khera, Hospital General Manager Dr Elizabeth Harford and Jaswinder Singh Mavi.Manjit Singh Khera from Gurdwara Singh Sabha Society Griffith has thanked the local community and visitors who contributed towards the fundraiser at the annual Sikh games.
The Griffith Gurdwara - The Sikh place for worship. Source: Supplied
“This year’s annual Shaheedi Tournament was one of the biggest that we have seen in past. A fundraiser was also organised at the games venue to support Griffith Base Hospital," he told SBS Punjabi.
The donation has been well received on the Facebook page of Murrumbidgee Local Health District.
A Griffith local, Christine Moloney appreciated the donation made by the local Sikh community.
She wrote – “Thank you Griffith Sikh Community! The generous donations and culture that you bring to Griffith each year through the Sikh games is absolutely brilliant!”
Jackson A. Chan wrote - “Such a peaceful and generous group of people.”
Over 15,000 people enjoyed the weekend of sports at the Shaheedi Tournament at Griffith this year.
Every June long weekend, the Sikh community hold a two-day event at Ted Scobie Oval against the backdrop of Scenic Hill in Griffith.
The annual meet is a representation of the Sikh community’s competitive spirit, an event that forms an integral part of the community’s social calendar.