ਹਵਾਈ ਟਿਕਟਾਂ ਵਿਚਲੀ 'ਧੋਖਾਧੜੀ' ਦੇ ਚਲਦਿਆਂ ਪੰਜਾਬੀ ਪਰਿਵਾਰਾਂ ਦਾ ਹਜ਼ਾਰਾਂ ਡਾਲਰ ਦਾ ਨੁਕਸਾਨ

ਘੱਟੋ ਘੱਟ ਚਾਰ ਭਾਰਤੀ ਆਸਟਰੇਲੀਅਨ ਪਰਿਵਾਰ ਬੈਸਟਜੈਟ ਕੰਪਨੀ ਤੋਂ ਔਨਲਾਈਨ ਟਿਕਟਾਂ ਖਰੀਦਣ ਪਿੱਛੋਂ ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਹਨ। ਜਿਥੇ ਉਨ੍ਹਾਂ ਦਾ ਹਜ਼ਾਰਾਂ ਡਾਲਰ ਦਾ ਨੁਕਸਾਨ ਹੋਇਆ ਓਥੇ ਉਨ੍ਹਾਂ ਨੂੰ ਆਪਣੇ ਵੱਖਰੇ, ਅਣਸੁਖਾਵੇਂ ਅਤੇ ਮਹਿੰਗੇ ਹਵਾਈ ਪ੍ਰਬੰਧ ਵੀ ਕਰਨੇ ਪਏ।

Bhaur

The Bhaur family’s plans to attend a marriage in India were affected after the air tickets they purchased from Bestjet were cancelled. Source: Supplied

ਕੁਝ ਭਾਰਤੀ ਆਸਟਰੇਲੀਅਨ ਪਰਿਵਾਰਾਂ ਨੂੰ ਔਨਲਾਈਨ ਟਿਕਟਾਂ ਰੱਦ ਹੋਣ ਪਿੱਛੋਂ ਹਜ਼ਾਰਾਂ ਡਾਲਰ ਗੁਆਉ ਗਵਾਉਣੇ ਪਏ ਹਨ  - ਬੈਸਟਜੈਟ ਕੰਪਨੀ ਦੇ 18 ਦਸੰਬਰ ਨੂੰ ਦਿਵਾਲੀਆ ਹੋਣ ਪਿੱਛੋਂ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਦੱਸੇ ਗਏ ਹਨ।

ਉਨ੍ਹਾਂ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਹ ਇਸ ਆਨਲਾਈਨ ਬੁਕਿੰਗ ਪੋਰਟਲ ਦੁਆਰਾ ਟਿਕਟਾਂ ਬੁੱਕ ਕਰਾਕੇ 'ਧੋਖੇ ਦੇ ਚਲਦਿਆਂ ਲੁੱਟੇ' ਗਏ ਮਹਿਸੂਸ ਕਰਦੇ ਹਨ।

ਪਰਥ ਦੇ ਇੱਕ ਪੰਜਾਬੀ ਪਰਿਵਾਰ ਨੂੰ $8,000 ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਣ ਦੀ ਖਬਰ ਹੈ - ਪਰ ਉਹਨਾਂ ਦੀ ਵੱਡੀ ਮੁਸ਼ਕਿਲ ਭਾਰਤ ਵਿਚਲੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਬਣਾਈ ਯੋਜਨਾ ਦਾ ਔਖਿਆਂ ਹੀ ਸਿਰੇ ਚੜਨਾ ਹੈ।

ਜਰਨੈਲ ਸਿੰਘ ਭੌਰ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਰਾਤ ਇੱਕ ਨਹੀਂ ਬਲਕਿ ਤਿੰਨ ਵੱਖ-ਵੱਖ ਹਵਾਈ ਉਡਾਣਾਂ ਰਾਹੀਂ ਭਾਰਤ ਜਾ ਰਿਹਾ ਹੈ - ਬੈਸਟਜੈਟ ਦੇ ਆਨਲਾਈਨ ਬੁਕਿੰਗ ਪੋਰਟਲ ਵਿੱਚ 8 ਹਵਾਈ ਟਿਕਟਾਂ ਦਾ ਮੁੱਲ ਤਾਰਨ ਦੇ ਬਾਵਜੂਦ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਕੀਤੀਆਂ ਗਈਆਂ ਸਨ।

ਜਰਨੈਲ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ - "ਉਨ੍ਹਾਂ ਨੇ ਸਾਡੀ ਮਿਹਨਤ ਦੀ ਕਮਾਈ ਦੇ ਪੈਸੇ ਨੂੰ ਧੋਖਾਧੜੀ ਨਾਲ ਲੁੱਟਿਆ ਹੈ। ਅਸੀਂ ਬਹੁਤ ਨਿਰਾਸ਼ ਹਾਂ ਕਿਓਂਕਿ ਬੈਸਟਜੈਟ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ 'ਚ ਅਸਫਲ ਰਿਹਾ ਹੈ।

"ਅਸੀਂ ਹੁਣ ਆਪਣੀਆਂ ਹਵਾਈ ਟਿਕਟਾਂ ਮੁੜ ਜੁਟਾਉਣ ਦੇ ਯੋਗ ਹੋ ਗਏ ਹਾਂ ਪਰ ਟਿਕਟਾਂ ਬਹੁਤ ਮਹਿੰਗੀਆਂ ਸਨ, ਸਾਨੂੰ $400 ਪ੍ਰਤੀ ਟਿਕਟ ਦਾ ਵਾਧੂ ਭੁਗਤਾਨ ਕਰਨਾ ਪਿਆ ਹੈ।"

"ਵੱਡੀ ਸਮੱਸਿਆ ਇਹ ਹੈ ਕਿ ਅਸੀਂ ਤਿੰਨ ਵੱਖ-ਵੱਖ ਜਹਾਜਾਂ ਵਿੱਚ ਸਫ਼ਰ ਕਰ ਰਹੇ ਹਾਂ। ਦੋ ਉਡਾਣਾਂ ਦਾ ਟ੍ਰਾਂਜਿਟ ਸਮਾਂ 12 ਘੰਟਿਆਂ ਤੋਂ ਵੀ ਵੱਧ ਹੈ, ਜਿਸਦੇ ਚਲਦਿਆਂ ਬੱਚਿਆਂ ਨਾਲ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੈ।"

ਜਰਨੈਲ ਸਿੰਘ ਭੌਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ  ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ…
Bhaur
Perth-based Singh family was excited to attend a marriage in India before Bestjet collapsed. Source: Supplied
Read this story in English:

A Perth-based Indian Australian family is likely to lose over $8,000 spent on airfares with Bestjet — but what they fear the most is their ‘ruined’ plan to attend a marriage in India.

Jarnail Singh Bhaur and his family are flying to India tonight not in one, but three different flights - courtesy Bestjet, who failed to provide them with valid air tickets despite getting paid for the service.

“They’ve cheated and robbed us of our hard-earned money. It was a nightmare to deal with the Bestjet who failed to fulfil their commitment,” said Mr Bhaur in an interview with SBS Punjabi.

“We’ve now been able to rebook our flights but the tickets were quite costly. We’ve had to pay at least $400 extra per ticket, over and above the money we lost when we first booked through Bestjet.".

“The bigger problem is that we’re travelling in three different flights now. The transit time between two of the flights is over 12 hours, which makes it extremely difficult to travel with the children."  

Bestjet and its subsidiaries, Wynyard Travel Pty Ltd and Brooklyn Travel Pty Ltd, went into voluntary administration on December 18.

Mr Bhaur has accused Bestjet of 'incompetency and fraud' which he thinks may have affected over 3,000 families.

“It is outrageous. It is hard to estimate but I am told they’ve siphoned at least one million dollars before collapsing in December.
LISTEN TO
Angry customers feel 'cheated and robbed' after Bestjet air travel nightmare image

Angry customers feel 'cheated and robbed' after Bestjet air travel nightmare

SBS Punjabi

09/01/201904:14
Mr Bhaur said that he had been using this online portal without any problem from last three years.

“They had been quite efficient until now… always offering the best price. But from here on I won’t advise anyone to use any online travel booking agent. I think it’s better to pay a bit extra rather than going through this chaos.

“I wanted to share my story to raise awareness. I urge people to buy tickets directly from the airlines rather than buying them online."
bestjet
Bestjet customers are furious after their travel bookings were not being honoured. Source: Supplied
Three other Indian Australian families have also expressed their dismay and anger over the Bestjet collapse.

Navdeep Singh told SBS Punjabi that his ‘Bestjet’ experience has turned into ‘Worstjet’ after the company failed to provide him with the air ticket that he booked with Singapore Airlines for a value of $1200.

“It’s not fair. They’ve cheated on us… And I am not even sure if I will get my money back,” said Mr Singh.

“So many people have been ripped off by them. The devastated customers have formed a social media group on Facebook. I found it quite useful as they share a lot of useful information."
Navdeep Singh
Navdeep Singh booked his air travel to India through Bestjet. Source: Supplied
Another victim -- who doesn’t want to be named -- is also furious after her travel bookings were not honoured by Bestjet. She along with her family had plans to travel to New Delhi from Melbourne.

“I purchased three tickets valued at $3500 and now I am told we may never get that money back after the company went into liquidation,” she said.

“It’s a nightmare to see this happen. It’s a lesson for life… I won’t book my air travel online from now on.”

A Facebook group set up by the affected customers has now swollen to nearly 3000 members.  

The aims to provide information and general advice to the victims of Bestjet Travel Pty. Ltd and its two subsidiaries.

Listen to  Monday to Friday at 9 pm. Follow us on  and 

Share
Published 11 January 2019 4:50pm
Updated 11 January 2019 5:11pm
By Preetinder Grewal


Share this with family and friends