ਰਾਇਸੀਨਾ ਸੰਵਾਦ, ਜੋ ਕਿ ਭੂ-ਰਾਜਨੀਤੀ ਅਤੇ ਭੂ-ਅਰਥਸ਼ਾਸਤਰ ਬਾਰੇ ਭਾਰਤ ਦਾ ਪ੍ਰਮੁੱਖ ਸੰਮੇਲਨ ਮਨਿਆ ਜਾਂਦਾ ਹੈ, ਦੇ ਛੇਵੇਂ ਸੰਸਕਰਣ ਵਿੱਚ ਬੋਲਦਿਆਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਅਤੇ ਖ਼ਾਸ ਕਰਕੇ ਕਰੋਨਵਾਇਰਸ ਟੀਕਿਆਂ ਦੀ ਹੋਰ ਦੇਸ਼ਾਂ ਵਿੱਚ ਵੰਡ ਵਿੱਚ ਭਾਰਤ ਦੀ “ਵਧਦੀ ਸਰਗਰਮ ਭੂਮਿਕਾ” ਦਾ ਸਵਾਗਤ ਕੀਤਾ ਹੈ।
ਸਾਲ 2016 ਤੋਂ ਹਰ ਸਾਲ ਇਹ ਸੰਮੇਲਨ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਨੀਤੀ ਚਿੰਤਨ ਸੰਸਥਾ 'ਅਬਜ਼ਰਵਰ ਰਿਸਰਚ ਫਾਉਂਡੇਸ਼ਨ' ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ।
ਦੋਵੇਂ ਲੋਕਤੰਤਰੀ ਰਾਸ਼ਟਰਾਂ ਵਿੱਚ ਸਮਾਨਤਾਵਾਂ ਨੂੰ ਦਰਸਾਉਂਦੇ ਹੋਏ ਸ੍ਰੀ ਮੌਰਿਸਨ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿੱਚ “ਇਕ ਗੂੜ੍ਹੀ ਦੋਸਤੀ ਹੈ ਅਤੇ ਲੋਕਤੰਤਰੀ ਆਜ਼ਾਦੀ, ਕਾਨੂੰਨੀ ਰਾਜ ਪ੍ਰਤੀ ਵਚਨਬੱਧਤਾ ਅਤੇ ਇਕ ਆਜ਼ਾਦ ਅਤੇ ਖੁੱਲਾ ਇੰਡੋ-ਪਸੀਫਿਕ ਖੇਤਰ ਸਿਰਜਣ ਪ੍ਰਤੀ ਵਚਨਬੱਧਤਾ ਹੈ।”
ਐਸਬੀਐਸ ਪੰਜਾਬੀ ਨਾਲ ਇੱਕ ਇੰਟਰਵਿਉ ਦੌਰਾਨ ਦੁਵੱਲੇ ਸਬੰਧਾਂ ਬਾਰੇ ਟਿੱਪਣੀ ਕਰਦਿਆਂ ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗੀਤੇਸ਼ ਸਰਮਾ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿੱਚ ਸਾਲ 2009 ਤੋਂ ਰਣਨੀਤਕ ਭਾਈਵਾਲ ਵਜੋਂ ਮਜ਼ਬੂਤ ਰਾਜਨੀਤਿਕ, ਆਰਥਿਕ ਅਤੇ ਕਮਿਊਨਟੀ ਸਬੰਧ ਰਹੇਂ ਹਨ।"
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।