ਪੰਜਾਬ ਦੇ ਜਲੰਧਰ ਖੇਤਰੀ ਪਾਸਪੋਰਟ ਦਫਤਰ ਹੇਠ ਪੈਂਦੇ ਇਲਾਕੇ - ਦੋਆਬੇ- ਜਿਸਨੂੰ ਕਿ ਪੰਜਾਬ ਦੀ ਐਨ ਆਰ ਆਈ ਬੈਲਟ ਵੱਜੋਂ ਜਾਣਿਆ ਜਾਂਦਾ ਹੈ - ਨਾਲ ਸਬੰਧਿਤ ਤਕਰੀਬਨ 30 ਪਰਵਾਸੀ ਰੋਜ਼ਾਨਾ ਵਿਦੇਸ਼ਾਂ ਤੋਂ ਭਾਰਤ ਡਿਪੋਰਟ ਕੀਤੇ ਜਾਂਦੇ ਹਨ। ਇਹ ਜਾਣਕਾਰੀ ਜਲੰਧਰ ਵਿੱਚ ਰੀਜਨਲ ਪਾਸਪੋਰਟ ਅਫਸਰ ਹਰਮਨਦੀਪ ਗਿੱਲ ਨੇ ਦਿੱਤੀ।
ਸ਼੍ਰੀ ਗਿੱਲ ਨੇ ਦੱਸਿਆ ਕਿ ਇਹਨਾਂ ਵਿਚੋਂ ਜ਼ਿਆਦਾਤਰ ਮਾਮਲੇ ਗੈਰਕਾਨੂੰਨੀ ਪਰਵਾਸ, ਵੀਜ਼ੇ ਦੀ ਮਿਆਦ ਮੁੱਕਣ ਆਦਿ ਕਰਕੇ ਹੁੰਦੇ ਹਨ।ਉਹਨਾਂ ਦੱਸਿਆ ਕਿ ਜ਼ਿਆਦਾਤਰ ਡਿਪੋਰਟ ਕੀਤੇ ਜਾਨ ਵਾਲੇ ਮਾਮਲੇ ਅਮਰੀਕਾ, ਕੈਨੇਡਾ ਅਤੇ ਯੂ ਕੇ ਤੋਂ ਹੁੰਦੇ ਹਨ।
30 Punjabi migrants are deported daily, reveals Jalandhar RPO Source: SBS
"ਮੇਰਾ ਦਫਤਰ ਪੰਜਾਬ ਦੇ ਨੌ ਜ਼ਿਲਿਆਂ ਨੂੰ ਕਵਰ ਕਰਦਾ ਹੈ ਅਤੇ ਇਸ ਵਿੱਚ ਡਿਪੋਰਟੇਸ਼ਨ ਦਾ ਇਨ੍ਹਾਂ ਜ਼ਿਆਦਾ ਕੰਮ ਹੈ ਕਿ ਇਹਨਾਂ ਲਈ 10 ਦਿਨਾਂ ਦੀ ਵੇਟਿੰਗ ਹੈ," ਸ਼੍ਰੀ ਗਿੱਲ ਨੇ ਕਿਹਾ।
"ਇਹ ਮਾਮਲੇ ਸਾਡੇ ਸਿਸਟਮ ਵੱਲੋਂ ਫੜੇ ਓਹਨਾ ਲੋਕਾਂ ਤੋਂ ਅਲਿਹਦਾ ਹਨ ਜੋ ਕਿ ਡਿਪੋਰਟ ਹੋਣ ਮਗਰੋਂ ਦੋਬਾਰਾ ਨਵਾਂ ਪਾਸਪੋਰਟ ਬਣਵਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਓਂ ਕਿ ਸਾਰੀ ਜਾਣਕਾਰੀ ਸਿਸਟਮ ਵਿੱਚ ਫੀਡ ਕੀਤੀ ਜਾਂਦੀ ਹੈ ਅਤੇ ਅਜਿਹੇ ਲੋਕ ਆਪ ਹੀ ਸ਼ੱਕ ਹੇਠ ਆ ਜਾਂਦੇ ਹਨ। "ਜਲੰਧਰ ਦਫਤਰ ਵਿੱਚ ਡਿਪੋਰਟੇਸ਼ਨ ਤੋਂ ਅਲਾਵਾ ਪਾਸਪੋਰਟ ਜਾਰੀ ਕਰਨ ਦੇ ਕੰਮ ਦਾ ਵੀ ਕਾਫੀ ਰਸ਼ ਰਹਿੰਦਾ ਹੈ। ਸਾਲ 2017 ਵਿੱਚ ਇਥੋਂ 440,000 ਪਾਸਪੋਰਟ ਜਾਰੀ ਕੀਤੇ ਗਏ ਸਨ, ਜੋ ਕਿ ਉਸਤੋਂ ਪਹਿਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫੀਸਦੀ ਵੱਧ ਸੀ।
Close up view of India Passport with Indian Flag background. Source: GettyImages/jayk7
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸਦੇ ਪਿੱਛੇ ਪਾਸਪੋਰਟ ਜਾਰੀ ਕਰਨ ਦੇ ਕੰਮ ਵਿੱਚ ਆਈ ਤੇਜ਼ੀ ਨੂੰ ਕਾਰਨ ਦੱਸਿਆ ਹੈ।
"ਪਹਿਲਾਂ ਨਵਾਂ ਪਾਸਪੋਰਟ ਬਣਾਉਣ ਵਿੱਚ 40 ਦਿਨਾਂ ਦਾ ਸਮਾਂ ਲੱਗਦਾ ਸੀ ਜੋ ਕਿ ਹੁਣ 15 ਦਿਨਾਂ ਵਿੱਚ ਹੋ ਜਾਂਦਾ ਹੈ ਕਿਓਂਕਿ ਪੁਲਿਸ ਜਾਂਚ ਵਿੱਚ ਦੇ ਕੰਮ ਵਿੱਚ ਤੇਜ਼ੀ ਆਈ ਹੈ। ਹੁਣ ਪਾਸਪੋਰਟ ਲਈ ਅਰਜ਼ੀ ਮੋਬਾਈਲ ਫੋਨ ਦਾ ਇਸਤੇਮਾਲ ਕਰਕੇ ਵੀ ਦਿੱਤੀ ਜਾ ਸਕਦੀ ਹੈ," ਵਿਦੇਸ਼ ਮੰਤਰਾਲੇ ਦੇ ਸਹਿ ਸਕੱਤਰ ਡਾ ਦੀਪਕ ਮਿੱਤਲ ਨੇ ਕਿਹਾ।
ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਭਾਰਤ ਪਾਸਪੋਰਟ ਜਾਰੀ ਕਰਨ ਵਿੱਚ ਵਿਸ਼ਵ ਭਰ ਵਿੱਚ ਤੀਜੀ ਥਾਂ ਤੇ ਹੈ, ਹਾਲਾਂਕਿ ਭਾਰਤ ਵਿੱਚ ਪੂਰੀ ਜਨਸੰਖਿਆ ਦਾ ਕੇਵਲ 5.5 ਫੀਸਦੀ ਕੋਲ ਹੀ ਆਪਣੇ ਨਾਮ ਤੇ ਪਾਸਪੋਰਟ ਹੈ।