ਜਦੋਂ ਭਾਰਤ ਨੂੰ ਅਜਾਦੀ ਪ੍ਰਾਪਤ ਹੋਈ ਤਾਂ ਉਸ ਸਮੇਂ ਦੇ ਬਰਿਟਿਸ਼ ਹਾਕਮਾਂ ਨੇ ਸੂਬੇ ਪੰਜਾਬ ਦੇ ਵਿਚਕਾਰ ਇਕ ਵੰਡ ਦੀ ਲੀਕ ਖਿਚ ਕੇ ਇਕ ਹਿਸੇ ਨੂੰ ਪਾਕਿਸਤਾਨ ਬਣਾ ਦਿਤਾ| ਲਗਭਗ ੧੪ ਮਿਲਿਅਨ ਸਿਖ, ਮੁਸਲਮਾਨ ਅਤੇ ਹਿੰਦੂ ਇਕਦਮ ਬੇਆਸਰਾ ਹੋ ਗਏ ਸਨ ਤੇ ਤਕਰੀਬਨ ਇਕ ਮਿਲੀਅਨ ਤਾਂ ਮਾਰੇ ਵੀ ਗਏ ਸਨ|
ਦੇਸ਼ ਦੀ ਵੰਡ ਨੇ ਕਈ ਪੀੜੀਆਂ ਤੋਂ ਮਿਲਵਰਤਰਨ ਨਾਲ ਇਕੱਠੇ ਰਹਿ ਰਹੇ ਭਾਈਚਾਰਿਆਂ ਨੂੰ ਵੀ ਵੰਡ ਦਿਤਾ| ਜਿਵੇਂ ਸਿੱਖਾਂ ਤੇ ਹਿੰਦੂਆਂ ਨੇ ਪਾਕਿਸਤਾਨ ਨੂੰ ਅਲਵਿਦਾ ਆਖੀ, ਉਸੀ ਤਰਾਂ ਮੁਸਲਮਾਨ ਸ਼ਰਣਾਰਥੀ ਵੀ ਦੂਜੇ ਪਾਸੇ ਤੋਂ ਪਾਕਿਸਤਾਨ ਵਲ ਨੂੰ ਆ ਰਹੇ ਸਨ|
ਮੈਲਬਰਨ ਦੇ ਰਹਿਣ ਵਾਲੇ ੮੭ ਸਾਲਾ ਡਾ ਅਬਦੁਲ ਖਾਲਿਕ ਕਾਜ਼ੀ ਵੀ ਯਾਦ ਕਰਦੇ ਹਨ ਕਿ ਕਿਸ ਤਰਾਂ ਉਹਨਾਂ ਨੇ ਕਰਾਚੀ ਦੇ ਸਟੇਸ਼ਨ ਉੇਤੇ ਜਾ ਕਿ ਇਹਨਾਂ ਮੁਸਲਮਾਨ ਸ਼ਰਣਾਰਥੀਆਂ ਨੂੰ ਰੋਟੀ ਪਾਣੀ ਦੇ ਕੇ ਸੰਭਾਲਿਆ ਸੀ|
ਉਹ ਕਹਿੰਦੇ ਹਨ ਕਿ ਇਕ ਪਾਸੇ ਤਾਂ ਪਾਕਿਸਤਾਨ ਰਹਿਣ ਵਾਲੇ ਕਈ ਮੁਸਲਮਾਨ ਅਜਾਦੀ ਮਿਲਣ ਦੀ ਖੁਸ਼ੀ ਵਿਚ ਖੀਵੇ ਹੋ ਰਹੇ ਸਨ, ਉਸ ਦੇ ਦੂਜੇ ਪਾਸੇ ਬਹੁਤ ਸਾਰੇ ਪਰੇਸ਼ਾਨੀਆਂ ਵਿਚ ਘਿਰੇ ਹੋਏ ਵੀ ਸਨ| ਡਾ ਕਾਜ਼ੀ ਦੱਸਦੇ ਹਨ ਕਿ ਵੰਡ ਤੋਂ ਪਹਿਲਾਂ ਤਕ, ਉਹਨਾਂ ਦਾ ਮੁਸਲਮ ਪਰਵਾਰ ਸਦੀਆਂ ਤੋਂ ਆਪਣੇ ਹਿੰਦੂ ਗੁਵਾਂਢੀਆਂ ਨਾਲ ਬਹੁਤ ਹੀ ਪਿਆਰ ਨਾਲ ਰਹਿੰਦਾ ਰਿਹਾ ਸੀ|
ਉਹਨਾਂ ਦਾ ਮੰਨਣਾ ਹੈ ਕਿ ਬਰਿਟੇਨ ਨੇ ਇਹ ਧਰਮ ਦੇ ਨਾਮ ਉਤੇ ਕੀਤੀ ਗਈ ਵੰਡ ਜਾਣਬੁਝ ਕੇ ਕੀਤੀ ਸੀ ਤਾਂ ਕੇ ਉਹ ਹੋਰ ਵੀ ਅਰਾਮ ਨਾਲ ਰਾਜ ਕਰ ਸਕਣ|